Diljit Dosanjh Border 2 News: ਦਿਲਜੀਤ ਦੋਸਾਂਝ ਨੂੰ 'ਬਾਰਡਰ 2' ਤੋਂ ਹਟਾਉਣ ਦੀਆਂ ਖ਼ਬਰਾਂ ਝੂਠੀਆਂ, 50 % ਮੁਕੰਮਲ ਹੋਈ ਫ਼ਿਲਮ ਦੀ ਸ਼ੂਟਿੰਗ
ਸਰਦਾਰਜੀ 3' ਵਿੱਚ ਹਨੀਆ ਆਮਿਰ ਨਾਲ ਕੰਮ ਕਰਨ ਕਰ ਕੇ 'ਬਾਰਡਰ 2' ਚੋਂ ਦਿਲਜੀਤ ਨੂੰ ਬਾਹਰ ਕੱਢਣ ਦੀ ਉੱਠੀ ਸੀ ਮੰਗ
Diljit Dosanjh Not Dropped From Border 2, 50% Shooting done News : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਸਮੇਂ ਆਪਣੀ ਫ਼ਿਲਮ 'ਸਰਦਾਰਜੀ 3' ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਹੋਏ ਹਨ। ਕਈ ਫ਼ਿਲਮ ਸੰਗਠਨਾਂ ਅਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇਸ ਫ਼ਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਉਨ੍ਹਾਂ ਦੀ ਜੋੜੀ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਹੁਣ ਇਹ ਮੰਗ ਵੀ ਜ਼ੋਰ ਫੜ ਰਹੀ ਹੈ ਕਿ ਉਸ ਨੂੰ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਜੰਗੀ-ਨਾਟਕ 'ਬਾਰਡਰ 2' ਤੋਂ ਹਟਾ ਦਿੱਤਾ ਜਾਵੇ। ਅਜਿਹੀਆਂ ਅਫ਼ਵਾਹਾਂ ਵੀ ਹਨ ਕਿ ਦਿਲਜੀਤ ਦੀ ਜਗ੍ਹਾ ਬਾਰਡਰ 2 ਵਿੱਚ ਕੋਈ ਹੋਰ ਅਦਾਕਾਰ ਲਿਆ ਜਾ ਸਕਦਾ ਹੈ। ਹਾਲਾਂਕਿ, ਹੁਣ ਇਨ੍ਹਾਂ ਅਫ਼ਵਾਹਾਂ ਵਿੱਚ ਕੋਈ ਸੱਚਾਈ ਨਹੀਂ ਜਾਪਦੀ।
ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਫ਼ਿਲਮ ਨਾਲ ਜੁੜੇ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਫ਼ਿਲਹਾਲ ਦਿਲਜੀਤ ਨੂੰ ਬਾਰਡਰ 2 ਤੋਂ ਹਟਾਉਣ ਦੀ ਕੋਈ ਯੋਜਨਾ ਨਹੀਂ ਹੈ। ਇੱਕ ਸੂਤਰ ਨੇ ਕਿਹਾ, "ਹੁਣ ਤੱਕ ਫ਼ਿਲਮ ਦੀ 40 ਤੋਂ 50 ਪ੍ਰਤੀਸ਼ਤ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਦਿਲਜੀਤ ਦੀ ਕਾਸਟਿੰਗ ਦਾ ਐਲਾਨ ਲਗਭਗ 9 ਮਹੀਨੇ ਪਹਿਲਾਂ ਕੀਤਾ ਗਿਆ ਸੀ, ਜਦੋਂ ਸਥਿਤੀ ਆਮ ਸੀ। ਇਸ ਲਈ ਇਸ ਪੜਾਅ 'ਤੇ ਕੋਈ ਵੀ ਬਦਲਾਅ ਸੰਭਵ ਨਹੀਂ ਹੈ।"
25 ਜੂਨ ਨੂੰ, ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਫ਼ਿਲਮ ਦੇ ਸਹਿ-ਨਿਰਮਾਤਾ ਭੂਸ਼ਣ ਕੁਮਾਰ ਅਤੇ ਅਦਾਕਾਰ ਸੰਨੀ ਦਿਓਲ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਨੂੰ ਦਿਲਜੀਤ ਨਾਲ ਕੰਮ ਨਾ ਕਰਨ ਦੀ ਅਪੀਲ ਕੀਤੀ ਗਈ ਸੀ।
ਹਾਲਾਂਕਿ, ਇਸ ਪੱਤਰ ਦਾ ਅਜੇ ਤੱਕ ਕੋਈ ਅਧਿਕਾਰਤ ਜਵਾਬ ਨਹੀਂ ਮਿਲਿਆ ਹੈ। ਜਦੋਂ ਮੀਡੀਆ ਨੇ ਫ਼ਿਲਮ ਦੇ ਨਿਰਮਾਤਾ ਨਿਧੀ ਦੱਤਾ ਅਤੇ ਭੂਸ਼ਣ ਕੁਮਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਵੀ ਕੋਈ ਜਵਾਬ ਨਹੀਂ ਮਿਲਿਆ।
#Border2
#DiljitDosanjh
#SunnyDeol
#BollywoodNews
#Border2Update
#PunjabiCinema
#ਬਾਰਡਰ2
#ਦਿਲਜੀਤਦੋਸਾਂਝ