ਕੀ ਬੋਲੇ ਫਿਲਮ ਦੇ ਨਿਰਮਾਤਾ?
ਅਦਿਤਿਆ ਸੂਦ ਨੇ ਕਿਹਾ ਕਿ ਮੈਂ ਸਾਰੀ ਪੰਜਾਬੀ ਫਿਲਮ ਇੰਡਸਟਰੀ ਨੂੰ ਇਹ ਇਲਤਾਹ ਕਰਦਾ ਹਾਂ ਕਿ ਉਹ ਇਕੱਠੇ ਬੈਠ ਕੇ ਛੋਟੇ ਨਿਰਮਾਤਾ ਨੂੰ ਬਚਾਉਣ ਦਾ ਹੱਲ ਲੱਭਣ, ਕਿਉਕਿ ਵੱਡੀਆ ਸ਼ਾਰਕ ਜਾਣਬੁੱਝ ਕੇ ਛੋਟੇ ਨਿਰਮਾਤਾ ਨੂੰ ਮਾਰ ਰਹੀਆਂ ਹਨ ਅਤੇ ਇਸੇ ਮੱਦੇਨਜ਼ਰ ਹੀ ਸ਼ਿਕਾਰ ਹੋਣ ਉੱਤੇ ਕੋਈ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ। ਨਿਰਮਾਤਾ ਅਤੇ ਨਿਰਦੇਸ਼ਕ ਸੂਦ ਨੇ ਅੱਗੇ ਕਿਹਾ ਕਿ ਉਨ੍ਹਾਂ ਵਲੋਂ ਅਪਣੀ ਨਵੀਂ ਫ਼ਿਲਮ 'ਪੰਜਾਬੀ ਆ ਗਏ ਓਏ" ਦੀ ਪ੍ਰਦਰਸ਼ਨ ਮਿਤੀ 29 ਅਗਸਤ ਤੈਅ ਕੀਤੀ ਗਈ ਸੀ, ਜਿਸ ਤੋਂ ਬਾਅਦ ਕੁਝ ਵੱਡੇ ਪ੍ਰੋਡੋਕਸ਼ਨ ਹਾਊਸ ਦੁਆਰਾ ਉਸੇ ਦਿਨ ਆਪਣੀ ਫਿਲਮ ਦੀ ਰਿਲੀਜ਼ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਕਿ ਇਹ ਇੱਕ ਨਿਰਮਾਤਾ ਦਾ 100 ਫੀਸਦੀ ਨੁਕਸਾਨ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬੀ ਫਿਲਮ ਇੰਡਸਟਰੀ ਇਕਜੁੱਟ ਹੋ ਕੇ ਅਜਿਹੇ ਮਸਲਿਆ ਦਾ ਹੱਲ ਨਹੀਂ ਲੱਭਦੀ, ਉਦੋ ਤੱਕ ਇੱਦਾਂ ਹੀ ਹੁੰਦਾ ਰਹੇਗਾ।
29 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਹੈ 'ਮਾਂ ਜਾਏ'
ਅਦਿਤਿਆ ਸੂਦ ਨੇ ਕਿਹਾ ਕਿ ਮੈਨੂੰ ਪੰਜਾਬੀ ਸਿਨੇਮਾ ਦੀ ਮਦਦ ਦੀ ਲੋੜ ਹੈ, ਮੇਰੀ ਅਤੇ ਮੇਰੇ ਪਰਿਵਾਰ ਦੀ ਮਦਦ ਕੀਤੀ ਜਾਵੇ, ਕਿਉਂਕਿ ਅਸੀਂ ਇਸ ਪ੍ਰੋਜੈਕਟ 'ਤੇ ਆਪਣਾ ਸਾਰਾ ਹਾਰਡਕੋਰ ਪੈਸਾ ਲਗਾ ਹਾਲ ਹੀ ਵਿੱਚ ਰਿਲੀਜ਼ ਹੋਈ 'ਸੈਕਟਰ 17' ਦਾ ਨਿਰਮਾਣ ਕਰ ਚੁੱਕੇ ਅਦਿਤਿਆ ਸੂਦ ਕਈ ਹੋਰ ਵੱਡੀਆ ਪੰਜਾਬੀ ਫਿਲਮਾਂ ਦੇ ਨਿਰਮਾਣ ਅਤੇ ਨਿਰਦੇਸ਼ਨ ਨਾਲ ਵੀ ਜੁੜੇ ਰਹੇ ਹਨ, ਜਿਨ੍ਹਾਂ ਵਿਚ 'ਤੇਰੀ ਮੇਰੀ ਜੋੜੀ' , 'ਓਏ ਹੋਏ ਪਿਆਰ ਹੋ ਗਿਆ' ਅਤੇ 'ਮਰ ਜਾਵਾਂ ਗੁੜ ਖਾਕੇ' ਆਦਿ ਸ਼ੁਮਾਰ ਰਹੀਆ ਹਨ।
ਜ਼ਿਕਰਯੋਗ ਹੈ ਕਿ 29 ਅਗਸਤ ਨੂੰ ਜੋ ਪੰਜਾਬੀ ਫਿਲਮਾਂ ਰਿਲੀਜ਼ ਹੋਣ ਜਾ ਰਹੀਆ ਹਨ, ਉਨ੍ਹਾਂ ਵਿੱਚੋ ਪਹਿਲੀ ਹੈ 'ਮਾਂ ਜਾਏ', ਜਿਸ ਦਾ ਨਿਰਦੇਸ਼ਨ ਨਵਨੀਅਤ ਸਿੰਘ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਦਾ ਵਰਲਡ-ਵਾਈਡ ਡਿਸਟਰੀਬਿਊਸ਼ਨ ਵਾਈਟ ਹਿੱਲ ਸਟੂਡਿਓਜ਼ ਵੱਲੋਂ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਨਿਰਮਾਤਾ ਅਤੇ ਨਿਰਦੇਸ਼ਕ ਸੂਦ ਦੀ ਉਕਤ ਫ਼ਿਲਮ ਦੇ ਪੈਰੇਲਰ ਜੋ ਇਕ ਹੋਰ ਫ਼ਿਲਮ ਸਾਹਮਣੇ ਆਵੇਗੀ, ਉਹ ਹੈ 'ਮੁਕਗੀ ਫੀਮ ਡੱਬੀ ਚੋ ਯਾਰੋ', ਜਿਸ ਦਾ ਨਿਰਦੇਸ਼ਨ ਗੌਰਵ ਰਾਣਾ ਵੱਲੋ ਕੀਤਾ ਗਿਆ ਹੈ । ਓਧਰ ਇਸ ਸਾਰੇ ਪ੍ਰਕਰਣ 'ਚ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਨਿਰਮਾਤਾ ਅਤੇ ਨਿਰਦੇਸ਼ਕ ਅਦਿਤਿਆ ਸੂਦ ਨੇ ਅਪਣੀ ਇਸ ਫ਼ਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਹੈ , ਜੋ ਹੁਣ 29 ਅਗਸਤ ਨੂੰ ਰਿਲੀਜ਼ ਨਹੀਂ ਹੋਵੇਗੀ ।