 |
ਪੰਜਾਬੀ ਅਦਾਕਾਰਾ ਗਿੰਨੀ ਕਪੂਰ ਵਿਆਹ ਦੇ 4 ਸਾਲ ਬਾਅਦ ਗਰਭਵਤੀ ਹੋ ਗਈ ਹੈ।
ਚੰਡੀਗੜ੍ਹ: ਪਾਲੀਵੁੱਡ ਗਲਿਆਰੇ ਵਿੱਚ ਇਸ ਸਮੇਂ ਪੰਜਾਬੀ ਅਦਾਕਾਰਾ ਗਿੰਨੀ ਕਪੂਰ ਦੇ ਗਰਭਵਤੀ ਹੋਣ ਦੀ ਖਬਰ ਕਾਫੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਜੀ ਹਾਂ...ਗਿੰਨੀ ਕਪੂਰ ਇੱਕ ਪੰਜਾਬੀ ਅਦਾਕਾਰਾ ਅਤੇ ਮਾਡਲ ਹੈ। ਜੋ ਆਮ ਤੌਰ ਉਤੇ ਹਿੰਦੀ ਅਤੇ ਪੰਜਾਬੀ ਸੰਗੀਤ ਉਦਯੋਗ ਵਿੱਚ ਕੰਮ ਕਰਦੀ ਹੈ, ਮੁੱਖ ਤੌਰ ਉਤੇ ਉਹ ਸਾਲ 2014 ਵਿੱਚ ਆਪਣੇ ਪੰਜਾਬੀ ਗੀਤ 'ਬਲੈਕ ਸੂਟ' ਲਈ ਜਾਣੀ ਜਾਂਦੀ ਹੈ।
ਹੁਣ ਪੰਜਾਬੀ ਮਾਡਲ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ, ਦਰਅਸਲ, ਅਦਾਕਾਰਾ ਮਾਂ ਬਣਨ ਵਾਲੀ ਹੈ, ਇਸ ਦੀ ਜਾਣਕਾਰੀ ਅਦਾਕਾਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ, ਪੋਸਟ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ, 'ਅਜੇ ਵੀ ਇਸਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ...ਕੁਝ ਸੁੰਦਰ ਖਿੜ ਰਿਹਾ ਹੈ, ਇਸ ਨਵੀਂ ਸ਼ੁਰੂਆਤ ਲਈ ਧੰਨਵਾਦੀ ਹਾਂ।' ਵਿਆਹ ਦੇ 4 ਸਾਲਾਂ ਬਾਅਦ ਗਿੰਨੀ ਆਪਣੇ ਪਤੀ ਅਨਮੋਲ ਅਰੋੜਾ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗੀ।
|
ਵੀਡੀਓ ਵਿੱਚ ਗਿੰਨੀ ਨੇ ਗੁਲਾਬੀ ਰੰਗ ਦੀ ਟੋਪੀ ਪਾਈ ਹੋਈ ਹੈ, ਜਿਸ 'ਤੇ ਮੰਮੀ ਲਿਖੀ ਹੋਈ ਹੈ, ਜਦੋਂ ਕਿ ਉਸਦੇ ਪਤੀ ਨੇ ਨੀਲੇ ਰੰਗ ਦੀ ਟੋਪੀ ਪਾਈ ਹੋਈ ਹੈ ਜਿਸ 'ਤੇ ਡੈਡੀ ਲਿਖਿਆ ਹੋਇਆ ਹੈ।
ਉਲੇਖਯੋਗ ਹੈ ਕਿ ਗਿੰਨੀ ਕਪੂਰ ਨੇ ਬਹੁਤ ਸਾਰੇ ਪੰਜਾਬੀ ਗੀਤਾਂ ਵਿੱਚ ਬਤੌਰ ਮਾਡਲ ਕੰਮ ਕੀਤਾ ਹੈ। 'ਕ੍ਰੀਜ਼', 'ਸਿੰਘ ਨਾਲ ਜੋੜੀ', 'ਭਾਬੀ ਥੋਡੀ ਐਂਡ ਆ', 'ਟ੍ਰੈਂਡਿੰਗ ਨਖ਼ਰਾ', 'ਜੱਟ ਜਿੰਮੀਦਾਰ' ਵਰਗੇ ਹੋਰ ਬਹੁਤ ਸਾਰੇ ਪ੍ਰਸਿੱਧ ਗੀਤ ਸ਼ਾਮਲ ਹਨ। ਅਦਾਕਾਰਾ ਨੂੰ ਇੰਸਟਾਗ੍ਰਾਮ ਉਤੇ 1 ਮਿਲੀਅਨ ਲੋਕ ਫਾਲੋ ਕਰਦੇ ਹਨ। ਅਦਾਕਾਰਾ ਇੰਸਟਾਗ੍ਰਾਮ ਉਤੇ ਕਾਫੀ ਐਕਟਿਵ ਹੈ, ਜੋ ਆਏ ਦਿਨ ਆਪਣੀਆਂ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।